Sakhi 3 - Dhan Satguru Ram Singh Ji
Hazara Hazoor Dhan Satguru Jagjit Singh ji Hazara Hazoor Dhan Satguru Jagjit Singh ji
1.08K subscribers
1,788 views
68

 Published On Apr 23, 2023

ਸਾਖੀ --3 🌹

ਸਤਿਗੁਰੂ ਰਾਮ ਸਿੰਘ ਜੀ

ਭਗਵਾਨ ਕ੍ਰਿਸ਼ਨ ਜੀ ਨੇ ਸਤਿਗੁਰੂ ਰਾਮ ਸਿੰਘ ਜੀ ਲਈ ਭੱਵਿਖਬਾਣੀ ਕੀਤੀ

ਭਗਵਾਨ ਕ੍ਰਿਸ਼ਨ ਜੀ ਦੀ ਕਿਰਪਾ ਨਾਲ ਮਹਾਭਾਰਤ ਯੁੱਧ ਤੋ ਬਾਦ ਪਾਡਵਾ ਨੂੰ ਰਾਜ ਮਿਲਿਆ। ਉਹਨਾ ਨੇ ਕਾਫੀ ਸਮਾ ਰਾਜ ਕੀਤਾ ਫਿਰ ਕਲਜੁਗ ਸ਼ੁਰੂ ਹੋਣ ਵਾਲਾ ਸੀ। ਅਕਾਲ ਪੁਰਖ ਭਗਵਾਨ ਕ੍ਰਿਸ਼ਨ ਜੀ ਨੇ ਪੰਜੋ ਪਾਡਵਾ ਨੂੰ ਹੁਕਮ ਕੀਤਾ ,"ਕਲਯੁਗ ਦਾ ਰਾਜ ਵੀ ਲੈ ਲਵੋ।" ਪਾਂਡਵਾ ਨੇ ਰਾਜ ਲੈਣ ਤੋ ਨਾ ਕਰ ਦਿੱਤੀ।

ਰਾਜ ਅਰਜੁਨ ਦੇ ਪੋਤਰੇ ਤੇ ਅਭਿਮਨੂੰ ਦੇ ਪੁੱਤਰ ਪਰਿਸ਼ਤ ਨੂੰ ਦੇ ਦਿੱਤਾ। ਆਪ ਪੰਜੋ ਭਰਾ ਰਾਜ ਛੱਡ ਕੇ ਬੈਕੁੰਠ ਵਿੱਚ ਜਾਣ ਲਈ ਚੱਲ ਪਏ। ਚੱਲਦੇ ਚੱਲਦੇ ਹਿਮਾਲਯ ਪਰਬਤ ਤੇ ਪਹੁੰਚ ਗਏ।
ਚਾਰੋ ਭਰਾ ਬਰਫ ਵਿੱਚ ਗਲ ਕੇ ਆਪਣਾ ਸਰੀਰ ਛੱਡ ਗਏ। ਪਰ ਰਾਜਾ ਯੁਧਿਸ਼ਟਰ ਜੀ ਬਰਫ ਵਿੱਚ ਨਾ ਗਲੇ। ਰਾਜੇ ਯੁਧਿਸ਼ਟਰ ਜੀ ਨੇ ਸਾਰੀ ਉਮਰ ਵਿੱਚ ਝੂਠ ਨਹੀ ਬੋਲਿਆ ਸੀ। ਇਸ ਲਈ ਸੱਚ ਦੇ ਪ੍ਰਤਾਪ ਕਰਕੇ ਜੀਵਤ ਹੀ ਬੈਕੁੰਠ ( ਭਗਵਾਨ ਕ੍ਰਿਸ਼ਨ ਜੀ ਦਾ ਨਿਵਾਸ ਅਸਥਾਨ) ਵਿੱਚ ਚੱਲੇ ਗਏ ਸਨ।

ਜਦੋ ਰਾਜਾ ਯੁਧਿਸ਼ਟਰ ਜੀ ਬੈਕੁੰਠ ਵਿੱਚ ਜਾ ਰਹੇ ਸਨ ਤਾ ਰਸਤੇ ਵਿੱਚ ਬੈਤਰਨੀ ਨਦੀ ਤੇ ਜਾ ਕੇ ਖੜੇ ਹੋ ਗਏ (ਬੈਤਰਨੀ ਨਦੀ ਪਾਰ ਹੋ ਜਾਵੇ ਤਾ ਅਗਲਾ ਰਸਤਾ ਮਿਲਦਾ ਹੈ ਨਹੀ ਤੇ ਜਮ ਨਰਕਾ ਵਿੱਚ ਲੈ ਜਾਦੇ ਹਨ)

ਧਰਮਰਾਜ ਨੇ ਆਪਨੇ ਸੇਵਕਾ ਨੂੰ ਕਿਹਾ ਹੋਇਆ ਸੀ ਕਿ ਜਦੋ ਯੁਧਿਸ਼ਟਰ ਜੀ ਆਪਣੇ ਪਰਿਵਾਰ ਬਾਰੇ ਪੁੱਛਣ ਤਾ ਤੁਸੀ ਕਹਿ ਦੇਣਾ ਤੁਹਾਡਾ ਪਰਿਵਾਰ ਨਰਕਾ ਵਿੱਚ ਹੈ। ਯੁਧਿਸ਼ਟਰ ਜੀ ਨੇ ਪੁਛਿਆ ਮੇਰਾ ਪਰਿਵਾਰ ਕਿੱਥੇ ਹੈ ? ਉਹਨਾ ਨੇ ਕਿਹਾ ਨਰਕਾ ਵਿੱਚ ਹਨ। ਰਾਜਾ ਯੁਧਿਸ਼ਟਰ ਜੀ ਨੇ ਕਿਹਾ ਮੈਨੂੰ ਵੀ ਨਰਕਾ ਵਿੱਚ ਲੈ ਚਲੋ। ਸੇਵਕਾ ਨੇ ਕਿਹਾ ਅਸੀ ਆਪ ਜੀ ਨੂੰ ਨਰਕਾ ਵਿੱਚ ਨਹੀ ਲੈ ਕੇ ਜਾ ਸਕਦੇ।

ਧਰਮਰਾਜ ਨੇ ਵੀ ਕਿਹਾ ਮੈ ਨਹੀ ਕਹਿ ਸਕਦਾ ਕਿ ਆਪ ਜੀ ਨਰਕਾ ਨੂੰ ਜਾਵੋ। ਰਾਜਾ ਯੁਧਿਸ਼ਟਰ ਜੀ ਆਪਨੇ ਆਪ ਨਰਕਾ ਵੱਲ ਚੱਲ ਪਏ। ਜਦੋ ਨਰਕ ਕੁੰਡ ਵਿੱਚ ਪੈਰ ਰੱਖਿਆ ਤਾ ਨਰਕ ਕੁੰਡ ਠੰਢਾ ਹੋ ਗਿਆ। ਜਿਹੜੀ ਅਗਨ ਮਨੁੱਖਾ ਨੂੰ ਲੱਗ ਰਹੀ ਸੀ ਉਹ ਠੰਢੀ ਹੋ ਗਈ। ਜਿਹੜੇ ਨਰਕਾ ਵਿੱਚ ਹਾਹਾਕਾਰ ਕਰਦੇ ਸੀ ਉਹ ਸਾਰੇ ਸ਼ਾਤ ਹੋ ਗਏ।

ਰਾਜੇ ਯੁਧਿਸ਼ਟਰ ਜੀ ਨੇ ਧਰਮਰਾਜ ਨੂੰ ਕਿਹਾ ਸਾਰੇ ਨਰਕਾ ਵਾਲਿਆ ਨੂੰ ਛੱਡ ਦੇਵੋ ਨਹੀ ਤੇ ਮੈ ਵੀ ਨਰਕਾ ਵਿੱਚ ਰਹਾਗਾ। ਰਾਜੇ ਦੇ ਕਹਿਣ ਤੇ ਧਰਮਰਾਜ ਜੀ ਨੇ ਸਭ ਨਰਕਾ ਵਾਲੇ ਮਨੁੱਖ ਛੱਡ ਦਿੱਤੇ।

ਰਾਜੇ ਨੇ ਨਰਕਾ ਵਿੱਚੋ ਨਿਕਲਣ ਵਾਲਿਆ ਨੂੰ ਕਿਹਾ ਜਿੰਨੀ ਦੇਰ ਮੈ ਤੁਹਾਡੇ ਕੋਲ ਹਾ ਉਨੀ ਦੇਰ ਤਹਾਨੂੰ ਨਰਕਾ ਵਿੱਚ ਨਹੀ ਲੈ ਕੇ ਜਾ ਸਕਦੇ। ਜਦੋ ਮੈ ਚੱਲਾ ਗਿਆ ਤੁਹਾਨੂੰ ਨਰਕਾ ਵਿੱਚ ਲੈ ਜਾਣਗੇ। ਇਸ ਲਈ ਤੁਸੀ ਸਾਰੇ ਮੇਰੇ ਨਾਲ ਬੈਕੁੰਠ ਨੂੰ ਚਲੋ।

ਜਿਹੜੇ ਮਨੁੱਖ ਨਰਕਾ ਵਿੱਚੋ ਕੱਢੇ ਸੀ ਉਹ ਕਹਿਣ ਅਸੀ ਬੈਕੁੰਠ ਵਿੱਚ ਨਹੀ ਜਾਣਾ। ਅਸੀ ਤਾ ਇਥੇ ਠੀਕ ਹਾ। ਰਾਜੇ ਯੁਧਿਸ਼ਟਰ ਜੀ ਨੇ ਕਿਹਾ ਮੈ ਹੁਣ ਕੀ ਕਰਾ ਤੁਹਾਡੀ ਕਿਸਮਤ ਚੰਗੀ ਨਹੀ ਹੈ ਜਿਹੜੇ ਤੁਸੀ ਮੇਰੇ ਨਾਲ ਬੈਕੁੰਠ ਨਹੀ ਜਾ ਰਹੇ। ਜਦੋ ਨਰਕਾ ਵਾਲੇ ਨਾ ਮੰਨੇ ਤਾ ਰਾਜਾ ਯੁਧਿਸ਼ਟਰ ਜੀ ਬਿਬਾਨ ਉੱਤੇ ਬੈਠ ਕੇ ਬੈਕੁੰਠ ਵਿੱਚ ਚੱਲੇ ਗਏ।

ਯੁਧਿਸ਼ਟਰ ਜੀ ਨੇ ਭਗਵਾਨ ਕ੍ਰਿਸ਼ਨ ਜੀ ਦੇ ਬੈਕੁੰਠ (ਭਗਵਾਨ ਕ੍ਰਿਸ਼ਨ ਜੀ ਦਾ ਨਿਵਾਸ ਅਸਥਾਨ) ਵਿੱਚ ਦਰਸ਼ਨ ਕੀਤੇ ਤੇ ਅਰਜ ਕੀਤੀ ਜੇ ਭਗਵਾਨ ਆਪ ਜੀ ਨੇ ਇਹਨਾ ਮਨੁੱਖਾ ਨੂੰ ਨਰਕ ਵਿੱਚੋ ਕੱਢਣਾ ਸੀ ਫਿਰ ਇਹਨਾ ਨੂੰ ਨਰਕਾ ਵਿੱਚ ਕਿਉ ਪਾਣਾ ਸੀ।

ਭਗਵਾਨ ਕ੍ਰਿਸ਼ਨ ਜੀ ਨੇ ਬਚਨ ਕੀਤਾ ,"ਸੱਤਰ ਜਾਮੇ ਭਗਤਾ ਕੇ ਚੋਦਾ ਸਤਿਗੁਰੂ ਰਾਇ। ਜਿਹੜਾ ਬਾਰਵਾ ਅਵਤਾਰ ਚਾਰ ਅੱਖਰਾ ਮੰਤਰ ਵਰਤਾਏਗਾ। ਉਸ ਨਾਲ ਕਲਜੁਗ ਵਿੱਚ ਜੀਆ ਦਾ ਉਧਾਰ ਹੋਵੇਗਾ। ਜੋ ਜੋ ਇਸ ਮੰਤਰ ਨੂੰ ਸੁਣ ਲਵੇਗਾ ਉਸ ਨੂੰ ਨਾਨਕ ਨਾਮ ਦੀ ਮੂਰਤੀ ਜਾਨਣੀ।

ਰਾਜੇ ਜਨਕ ਵਾਲੇ ਨਰਕੀ ਤੇ ਤੇਰੇ ਕੱਢੇ ਹੋਏ ਨਰਕੀਆ ਨੂੰ ਮੰਤਰ ਦੇ ਕੇ ਸਤਿਗੁਰੂ ਜੀ ਭਲਾ ਕਰਨਗੇ। ਜੋ ਜੋ ਇਸ ਮੰਤਰ ਨੂੰ ਸੁਣ ਲਵੇਗਾ ਉਸ ਉਸ ਦਾ ਕਲਿਆਨ ਹੋ ਜਾਵੇਗਾ ਤੇ ਜੀਵਨ ਮੁਕਤੀ ਨੂੰ ਪ੍ਰਾਪਤ ਹੋਵੇਗਾ।"

ਇਹ ਸਾਖੀ ਸਤਿਗੁਰੂ ਬਿਲਾਸ ਗ੍ਰੰਥ ਵਿੱਚੋ ਲਈ ਗਈ ਹੈ।

ਧੰਨ ਅਕਾਲਪੁਰਖ ਭਗਵਾਨ ਕ੍ਰਿਸ਼ਨ ਜੀ

ਧੰਨ ਅਕਾਲਪੁਰਖ ਸ੍ਰੀ ਸਤਿਗੁਰੂ ਰਾਮ ਸਿੰਘ ਜੀ

ਧੰਨ ਹਾਜਰਾ ਹਜੂਰ ਪਹਿਰੇ ਦੇ ਮਾਲਿਕ ਅਕਾਲਪੁਰਖ ਸ੍ਰੀ ਸਤਿਗੁਰੂ ਜਗਜੀਤ ਸਿੰਘ ਜੀ ਰੱਖ ਲਵੋ, ਬਖਸ਼ ਲਵੋ ਤੇ ਦਰਸ਼ਨ ਦੇਵੋ

show more

Share/Embed